ਇਕ ਬਾਰੀ ਇਕ ਰਾਹੀ ਦੁਪਹਿਰ ਦੀ ਗਰਮੀ ਵਿਚ ਆਪਣੀ ਮੰਜਿਲ ਵੱਲ ਚਲਿਆ ਜਾ ਰਿਹਾ ਸੀ, ਬਹੁਤ ਦੇਰ ਚਲਦਿਆਂ ਉਹ ਥੱਕ ਗਿਆ ਤੇ ਉਹ ਕੁਝ ਦੇਰ ਆਰਾਮ ਕਰਨ ਲਈ ਅੰਬ ਦੇ ਦਰਖਤ ਥੱਲੇ ਲੇਟ ਗਿਆ, ਅੰਬ ਦੇ ਦਰਖਤ ਤੇ ਕੱਚੀ ਅੰਬੀਆਂ ਲਗੀਆਂ ਹੋਈਆਂ ਸਨ, ਤੇ ਨਾਲ ਹੀ ਉਸਨੂੰ ਇਕ ਬੇਲ ਦਿਖਾਈ ਦਿੱਤੀ ਜਿਸਤੇ ਬਹੁਤ ਵੱਡੇ ਵੱਡੇ ਤਰਬੂਜ ਲੱਗੇ ਹੋਏ ਸੀ, ਰਾਹੀ ਇਹ ਦੇਖ ਕੇ ਸੋਚਣ ਲਗਿਆ ਕੀ ਪਰਮਾਤਮਾ ਦਾ ਇਹ ਕਿਹੋ ਜਿਹਾ ਖੇਡ ਹੈ, ਇਹ ਇਤਨੇ ਵੱਡੇ ਅੰਬ ਦੇ ਦਰਖਤ ਤੇ ਇਹ ਛੋਟੀ ਛੋਟੀ ਜਹੀਆਂ ਅੰਬੀਆਂ ਲੱਗੀਆਂ ਹੋਈਆਂ ਨੇ ਤੇ ਇਸ ਛੋਟੀ ਜਿਹੀ ਬੇਲ ਜੋ ਕੀ ਆਪਣਾ ਭੀ ਵਜਨ ਸੰਭਾਲ ਨਹੀਂ ਸਕਦੀ ਇਤਨੇ ਵੱਡੇ ਵੱਡੇ ਤਰਬੂਜ ਲੱਗੇ ਹੋਏ ਨੇ ਜਦਕਿ ਇਹਨਾ ਤ੍ਰ੍ਬੂਜਾਂ ਨੂੰ ਇਸ ਵੱਡੇ ਦਰਖਤ ਤੇ ਹੋਣਾ ਚਾਹਿਦਾ ਸੀ ਤੇ ਇਹਨਾ ਛੋਟੀ ਅੰਬੀਆਂ ਨੂੰ ਇਸ ਬੇਲ ਤੇ ਹੋਣਾ ਚਾਹਿਦਾ ਸੀ. ਉਸਨੂੰ ਲੱਗਾ ਕੇ ਪਰਮਾਤਮਾ ਨੇ ਇਹ ਨਿਆ ਨਹੀਂ ਕੀਤਾ. ਇਹ ਸੋਚਦੇ ਸੋਚਦੇ ਉਸਦੀ ਅਖ ਲੱਗ ਗਈ, ਥੋੜੀ ਦੇਰ ਬਾਅਦ ਉਸ ਅੰਬ ਦੇ ਦਰਖਤ ਤੇ ਅੰਬੀ ਟੁੱਟੀ ਤੇ ਉਸਦੇ ਨਕ ਤੇ ਵੱਜੀ, ਰਾਹੀ ਦਰਦ ਨਾਲ ਕਰਾਹ ਉਠਿਆ ਤੇ ਉਸਨੂੰ ਆਪਣੀ ਸੋਚ ਤੇ ਪਛਤਾਵਾ ਹੋਇਆ ਤੇ ਉਹ ਸੋਚਣ ਲਗਿਆ ਕੇ ਜੇਕਰ ਇਸ ਵੱਡੇ ਦਰਖਤ ਤੇ ਅੰਬੀ ਦੇ ਜਗਹ ਤਰਬੂਜ ਲਗਿਆ ਹੁੰਦਾ ਤੇ ਉਸਦਾ ਕੀ ਹਾਲ ਹੁੰਦਾ. …. ਇਹ ਕਾਦਰ ਦੀ ਅਨੋਖੀ ਕੁਦਰਤ ਹੈ ਤੇ ਜੋ ਕੁਝ ਭੀ ਇਹ ਕਰਦਾ ਹੈ ਸਬ ਠੀਕ ਹੀ ਕਰਦਾ ਹੈ.

ਇਸ਼ਤਿਹਾਰ